Monday 12 March 2018

Punjabi Music Video Industry's Journey

ਪੰਜਾਬੀ ਸੰਗੀਤ ਇੰਡਸਟਰੀ ਅਜੋਕੇ ਸਮੇ ਚ ੩੦੦ ਮਿਲੀਅਨ ਸਾਲਾਨਾ ਟਰਨਓਵਰ ਵਾਲੀ ਇੰਡਸਟਰੀ ਹੈ,ਪੰਜਾਬ ਚ 20000 ਦੇ ਲਗਭਗ ਗਾਇਕ ਨੇ,ਜਿੰਨਾ ਚ 200 ਦੇ ਕਰੀਬ ਜਿਆਦਾ ਨਾਮਵਰ ਨੇ,ਜਿੰਨਾ ਕਰਕੇ ਪੰਜਾਬੀ Music ਵੀਡੀਓ ਇੰਡਸਟਰੀ ਇਸ ਮੁਕਾਮ ਤਕ ਪਹੁੰਚੀ ਹੈ..
ਪਰ ਇਹ ਸਫਰ ਸ਼ੁਰੂ ਕਿਥੋਂ ਹੋਇਆ..
80s
80 ਦੇ ਦਹਾਕੇ ਚ ਜਲੰਧਰ ਦੂਰਦਰਸ਼ਨ ਦੇ ਆਉਣ ਨਾਲ ਸੰਗੀਤਕ ਪ੍ਰੋਗਰਾਮ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ,ਜ਼ਿਆਦਾ ਕਰਕੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਵੱਧ ਮਹੱਤਤਾ ਦਿੱਤੀ ਜਾਂਦੀ ਸੀ,ਐਸੇ ਹੀ ਇਕ ਸੰਗੀਤਕ ਪ੍ਰੋਗਰਾਮ ਤੋਂ ਗੁਰਦਾਸ ਮਾਨ ਨੂੰ ਪਹਿਚਾਣ ਮਿਲੀ,ਇਸੀ ਦੌਰ ਚ 1986 - 87 ਦੇ ਕਰੀਬ ਮਲਕੀਤ ਸਿੰਘ ਦੀ ਮਿਊਜ਼ਿਕ ਐਲਬਮ ਤੂਤਕ ਤੂਤਕ ਤੂਤੀਆਂ ਆਈ,ਤੇ ਉਸਦੇ ਟਾਈਟਲ ਗੀਤ  ਦੀ ਵੀਡੀਓ ਬਣੀ,ਚਮਕੀਲੀ ਜੈਕਟ ਚ ਗਾਣਾ ਗਾਉਂਦਾ ਮਲਕੀਤ ਸਿੰਘ ਸਬ ਦੀ ਨਜ਼ਰ ਚ ਚੜ ਗਿਆ,ਕਿਸੇ ਪੰਜਾਬੀ ਗੀਤ ਦੀ ਇਹ ਪਹਿਲੀ ਸਬ ਤੋਂ ਜਿਆਦਾ ਪੋਪੁਲਰ ਵੀਡੀਓ ਸੀ.,
ਆਡੀਓ ਕੈਸਟ ਦੀ ਵਿਕਰੀ ਬਿਨਾ ਖਾਸ ਇਸ਼ਤਿਹਾਰ ਦੇ ਹੋ ਜਾਂਦੀ ਸੀ,ਤੇ ਸੰਗੀਤਕ ਕੰਪਨੀਆਂ ਨੇ ਵੀਡੀਓ ਬਣਾਉਣ ਦੇ ਫਾਲਤੂ ਖਰਚੇ ਤੋਂ ਜਿਆਦਾਤਰ ਪ੍ਰਹੇਜ ਹੀ ਕੀਤਾ,ਇਹ ਕੰਮ ਜਲੰਧਰ ਦੂਰਦਰਸ਼ਨ ਹੀ ਕਰਦਾ ਰਿਹਾ.ਇਕ 12 by 12 ਦੇ ਸਟੂਡੀਓ ਚ ਸਿੰਗਰ ਆਪਣੇ ਗਾਣਿਆਂ ਤੇ ਬੁੱਲ ਹਿਲਾਉਂਦੇ ਤੇ ਇਕ ਭੰਗੜਾ ਟੀਮ ਸਾਈਡ ਤੇ ਆਂ ਪਿੱਛੇ ਭੰਗੜਾ ਪਾਉਂਦੀ.

90s
ਹਰਦੀਪ ਸਿੰਘ ਦਾ ਸ਼ਹਿਰ ਪਟਿਆਲੇ ਦੇ ਪਹਿਲਾ ਮਕ਼ਬੂਲ ਗੀਤ ਸੀ,ਜਿਸ ਨੂੰ ਆਉਟਡੋਰ,ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸ਼ੂਟ ਕੀਤਾ ਗਿਆ ਸੀ.ਗਿੱਧਾ ਪਾਓ ਕੁੜਿਯੋ ਵੀਡੀਓ ਕੇਸਟ ਦੀ ਕਾਮਯਾਬੀ ਤੋਂ ਬਾਅਦ MUSIC VIDEO ਦੇ ਰੁਝਾਨ ਨੇ ਜ਼ੋਰ ਫੜਿਆ.
ਚਮਕੀਲੇ ਦੀ ਮੌਤ ਤੋਂ ਬਾਅਦ ਦੋਗਾਣਾ ਗਾਇਕੀ ਘਟ ਗਈ,ਸਰਦੂਲ ਸਿਕੰਦਰ ਤੇ ਅਮਰ ਨੂਰੀ ਇਸ ਦੌਰ ਚ ਮਕ਼ਬੂਲ ਹੋਏ,ਪਰ ਜਿਆਦਾ ਕਰਕੇ ਸੋਲੋ ਸਿੰਗਰਸ ਦੀ ਤੂਤੀ ਬੋਲਦੀ ਸੀ,ਵੀਡਿਓਜ਼ ਚ ਸੋਲੋ ਸਿੰਗਰਸ ਖੁਦ ਹੀ ਲਾਈਮਲਾਇਟ ਚ ਰਹਿੰਦੇ ਤੇ ਸਾਥੀ ਕੁੜੀ ਦੀ ਓਹਨਾ ਨੂੰ ਲੋੜ ਮਹਿਸੂਸ ਨਹੀਂ ਹੋਈ.ਪਰ ਹੰਸ ਰਾਜ ਹੰਸ ਦੇ ਵਣਜਾਰਨ ਕੁੜੀਏ ਗੀਤ ਚ ਇਕ ਕੁੜੀ ਨੂੰ ਵੀ ਤਵੱਜੋ ਦਿੱਤੀ ਗਈ,ਇਸ ਤੋਂ ਬਾਅਦ ਹੋਰ ਗੀਤਾਂ ਲਈ ਵੀ FEMALE PERFORMERS  ਦੀ ਲੋੜ ਪੈਣੀ ਸ਼ੁਰੂ ਹੋ ਗਈ.ਕਈ FEMALE ARTIST ਤਾਂ ਕਾਲਜਾਂ ਦੀਆਂ ਗਿੱਧਾ ਗਰੁੱਪ ਦੀਆਂ ਕੁੜੀਆਂ ਹੀ ਹੁੰਦੀਆਂ,ਪੰਜਾਬੀ ਫਿਲਮ ਅਭਿਨੇਤਰੀਆਂ ਮਨਜੀਤ ਕੁਲਾਰ,ਰਵਿੰਦਰ ਮਾਨ ਸੰਗੀਤਕ ਵੀਡਿਓਜ਼ ਚ ਵੀ ਨਜਰ ਆਉਣ ਲੱਗੀਆਂ.
ਵਿਦੇਸ਼ ਟੂਰ ਲਈ ਵੀ FEMALE PERFORMERS ਦੀ ਜਰੂਰਤ ਮਹਿਸੂਸ ਕੀਤੀ ਗਈ,ਰਾਣੋ ਮਾਨ ਇਸ ਦੌਰ ਦੇ ਪਹਿਲੀ ਪ੍ਰੋਫ਼ੇਸ਼ਨਲ ਡਾੰਸਰ ਸੀ,ਜਿਸ ਨੂੰ ਕਈ ਮੁਖ ਧਾਰਾ ਸਿੰਗਰਸ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ.

MID 90S

1995 ਚ ਆਏ ਦਲੇਰ ਮਹਿੰਦੀ ਦੀ ਐਲਬਮ ਬੋਲੋ ਤਾਰਾ ਰਾਰਾ ਨੇ ਪੰਜਾਬੀ ਮਿਊਜ਼ਿਕ ਤੇ ਵੀਡੀਓ ਇੰਡਸਟਰੀ ਦੀ ਤਸਵੀਰ ਹੀ ਬਦਲ ਦਿੱਤੀ,ਹੁਣ T Series ਤੇ Tips ਵਰਗੀਆਂ ਵੱਡੀਆਂ ਸੰਗੀਤ ਕੰਪਨੀਆਂ ਦੀਆਂ ਨਜਰਾਂ ਪੰਜਾਬੀ ਸੰਗੀਤ ਜਗਤ ਤੇ ਸੀ.ਹੰਸ ਰਾਜ ਹੰਸ,ਹਰਭਜਨ ਮਾਨ,ਮਨਮੋਹਨ ਵਾਰਿਸ,ਸਰਬਜੀਤ ਚੀਮਾ  ਨੂੰ ਇਸ ਦੌਰ ਚ ਪੰਜਾਬ ਤੋਂ ਬਾਹਰ ਹੋਰ ਸ਼ੋਹਰਤ ਹਾਸਿਲ ਹੋਈ,ਪੰਜਾਬੀ ਸਿੰਗਰਸ ਦੀਆਂ ਵੀਡਿਓਜ਼ ਚ ਹਿੰਦੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਜਿਵੇਂ ਆਇਸ਼ਾ ਝੁਲਕਾ,ਦਿਵਿਆ ਦੱਤਾ,ਕਸ਼ਮੀਰ ਸ਼ਾਹ,ਦੀਪਤੀ ਭਟਨਾਗਰ,ਲੀਸਾ ਰੇ ਆਦਿ ਕੰਮ ਕਰ ਰਹੀਆਂ ਸੀ.
ਖਰਚਾ ਬਚਾਉਣ ਲਈ ਹੁਣ ਇਹ ਵੱਡੀਆਂ ਕੰਪਨੀਆਂ ਐਲਬਮ ਦੇ ਕੁਝ ਗੀਤਾਂ ਦਾ ਸ਼ੂਟ ਮੁੰਬਈ ਚ ਤੇ ਕੁਝ ਦਾ ਪੰਜਾਬ ਚ ਕਰਦੇ,ਸੁਰਜੀਤ ਬਿੰਦਰਖੀਆਂ ਦੀ ਐਲਬਮ ਮੁਖੜਾ ਦੇਖ ਕੇ ਦੇ ਲਗਭਗ ਸਬ ਗੀਤਾਂ ਦੇ mixup ਦੇ ਵੀਡੀਓ ਬਣੇ.
ਬੱਬੂ ਮਾਨ ਇਸ 90 ਦੇ ਅੰਤ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਇਆ,ਉਸਦਾ ਪਹਿਲੇ ਗੀਤ ਚੋ ਇਕ  ਵੀਡੀਓ ਦੇਖੋ ਪਿੰਡ ਪਹਿਰਾ ਲੱਗਦਾ,ਬਹੁਤ ਹੀ ਦੇਸੀ ਤਰੀਕੇ ਨਾਲ ਸ਼ੂਟ ਕੀਤੀ ਗਏ ਵੀਡੀਓ ਦੇ ਆਉਣ ਤੋਂ ਲੱਗਭਗ ਇਕ-ਦੋ ਸਾਲ ਬਾਅਦ ਬੱਬੂ ਤੜਕ ਭੜਕ ਵਾਲੇ ਵੱਡੇ ਬੱਜਟ ਦੇ ਵੀਡਿਓਜ਼ ਚ ਦਿਖਾਈ ਦਿੱਤਾ,ਇਹ ਉਦਾਹਰਣ ਪੰਜਾਬੀ ਸੰਗੀਤ ਦੇ ਮਕਬੂਲੀਅਤ ਨੂੰ ਦਰਸਾਉਣ ਲਈ ਦਿੱਤੀ ਗਈ ਹੈ ਤੇ ਇਸ ਨਾਲ ਪੰਜਾਬੀ ਵੀਡੀਓ ਇੰਡਸਟਰੀ ਦਾ ਘੇਰਾ ਹੋਰ ਵੱਡਾ ਹੋਇਆ.



No comments:

Post a Comment