Monday 12 March 2018

Punjabi Music Video Industry-Journey part two

2000

ਪੰਜਾਬ ਦੀ ਜਿਆਦਾਤਰ ਯੁਵਾ ਪੀੜ੍ਹੀ ਹੁਣ ਗਾਇਕੀ ਵੱਲ ਆਉਣਾ ਚਾਹੁੰਦੀ ਸੀ,ਚਾਹੇ ਓਹਨਾ ਨੇ ਸੰਗੀਤ ਦੀ ਟ੍ਰੇਨਿੰਗ ਲਈ ਹੋਵੇ ਯਾਂ ਨਾ.ਨਵੇਂ ਸਿੰਗਰਸ ਤੇ ਨਵੀਆਂ music companies ਦੇ ਆਉਣ ਨਾਲ ਪ੍ਰੋਮੋਸ਼ਨ ਦੀ ਲੋੜ ਵੱਧ ਗਈ,ਤੇ ਨਵੀ ਸਦੀ ਦੇ ਆਉਂਦੇ ਆਉਂਦੇ ੩-4 ਪੰਜਾਬੀ tv channels ਸ਼ੁਰੂ ਹੋਏ.ਜਿੰਨਾ ਸਦਕਾ ਪੰਜਾਬੀ music videos  ਦਾ ਰੁਝਾਨ ਹੋਰ ਵੱਧ ਗਿਆ.
ਵੱਡੀਆਂ ਕੰਪਨੀਆਂ ਵੱਡੇ ਲੈਵਲ ਤੇ ਮਿਉਜ਼ਿਕ ਵੀਡਿਓਜ਼ ਬਣਾਉਂਦੀਆਂ ਤੇ ਹੁਣ ਲੋੜ ਸੀ ਛੋਟੀਆਂ ਕੰਪਨੀਜ਼ ਦਾ ਵੀ ਮਿਉਜ਼ਿਕ  ਵੀਡਿਓਜ਼ ਵੱਲ ਆਉਣਾ,ਘਟ ਬਜਟ ਦੇ ਚਲਦੇ ਸਿੰਗਰਸ ਤੇ ਕੰਪਨੀਆਂ ਸਾਂਝੇਦਾਰੀ ਚ ਵੀਡਿਓਜ਼ ਬਣਾਉਂਦੇ,ਸਿੰਗਰ ਦੀ ਐਨੀ ਭੀੜ ਚ ਹਰ ਸਿੰਗਰ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਸੀ..
ਮੰਨਤ ਸਿੰਘ ਇਸ ਦੌਰ ਦੇ ਦੇਸੀ ਮਿਉਜ਼ਿਕ ਵੀਡਿਓਜ਼ ਦਾ ਸਬ ਤੋਂ ਪ੍ਰਚਲਿਤ ਚੇਹਰਾ ਬਣਕੇ ਸਾਹਮਣੇ ਆਈ,2002 ਚ ਵੇ ਮੈਂ ਕੱਲੀ ਤੇ ਮੁਲਾਝੇਦਾਰ ਬਾਹਲੇ ਗੀਤ ਨਾਲ ਮੰਨਤ ਸਿੰਘ ਹੁਣ ਲੱਗਭਗ ਹਰ ਦੂਸਰੇ ਪੰਜਾਬੀ ਗੀਤ ਚ ਹੁੰਦੀ.
ਮੰਨਤ ਸਿੰਘ ਉਸ ਸਮੇ ਸੁੱਖੀ ਪਵਾਰ ਦੇ ਨਾਮ ਨਾਲ ਜਾਣੀ ਜਾਂਦੀ ਸੀ,ਓਹਨਾ ਅਨੁਸਾਰ ਅੱਜ ਕੱਲ ਕੁੜੀਆਂ ਨੂੰ ਪੂਰੀ ਟੀਮ ਮਿਲਦੀ ਹੈ,ਮੇਕਅਪ ਮੇਨ,ਕੋਸਟਿਉਮ ਡਿਜ਼ਾਈਨਰ,ਪਰ ਸਾਡੇ ਵੇਲੇ ਇੰਝ ਨਹੀਂ ਸੀ.ਜਿਆਦਾ ਕਰਕੇ ਮੈਨੂੰ ਹੀ ਸਬ ਕੁਝ ਦਾ ਧਿਆਨ ਰੱਖਣਾ ਪੈਂਦਾ ਸੀ,ਪਰ ਮੈਂ ਕਦੇ ਇਸਦਾ ਸ਼ਿਕਵਾ ਨਹੀਂ ਕੀਤਾ ਕਿਉਂਕਿ ਮੁੱਦੇ ਦੀ ਗੱਲ ਸੀ ਕਿ ਮੈਨੂੰ ਕੰਮ ਮਿਲ ਰਿਹਾ ਸੀ.ਮੈਂ ਆਪਣਾ ਪਹਿਲਾ ਵੀਡੀਓ ਫ੍ਰੀ ਚ ਕੀਤਾ ਸੀ ਤੇ ਦੂਜੇ ਗੀਤ ਲਈ ਮੈਨੂੰ 8000 ਰੁਪਏ ਮਿਲੇ ਸੀ.
ਇਸ ਤਰਾਹ ਸਾਨੀਆ ਪੰਨੂ ਕਹਿੰਦੀ ਹੈ ਕੇ ਮੈਂ ਕੁਝ ਮਹੀਨੇ ਪਹਿਲਾ ਕਾਫੀ ਦੇਰ ਬਾਅਦ ਇਕ ਪੰਜਾਬੀ ਮਿਉਜ਼ਿਕ ਵੀਡੀਓ ਕੀਤਾ ਤੇ ਮੈਂ ਪਹਿਲਾ ਤੇ ਹੁਣ ਦੇ ਕੰਮ ਵਿਚ ਕਾਫੀ ਫਰਕ ਮਹਿਸੂਸ ਕੀਤਾ.
ਆਰਤੀ ਪੂਰੀ ਮੰਨਦੀ ਹੈ ਕੇ ਵਕ਼ਤ ਨਾਲ ਹਰ ਚੀਜ ਚ ਬਦਲਾਵ ਆਉਂਦਾ ਹੈ,female ਮਾਡਲਸ ਕਹਿੰਦਿਆਂ ਨੇ ਕੇ ਓਹਨਾ ਦੇ ਪੰਜਾਬੀ ਮਿਉਜ਼ਿਕ ਵੀਡਿਓਜ਼ ਦੇ contribution ਨੂੰ ਇਗਨੋਰ ਕੀਤਾ ਜਾਂਦਾ ਹੈ,ਜਦ ਕਿ ਉਹ ਇਕ ਵੀਡੀਓ ਦਾ ਮੁਖ ਚੇਹਰਾ ਹੁੰਦੀਆਂ ਨੇ..ਉਸ ਸਮੇ ਦੌਰਾਨ ਹੀ ਆਏ ਪੰਜਾਬੀ male ਮਾਡਲ ਨਵੀ ਵਰਮਾ ਅਨੁਸਾਰ ਕਈ ਵਾਰ ਮੈਨੂੰ ਕੀਤੇ ਕੰਮ ਲਈ ਪੈਸੇ ਵੀ ਨਹੀਂ ਦਿੱਤੇ ਜਾਂਦੇ ਸੀ,ਕਿਰਾਏ ਭਾੜੇ ਦੀ ਤਾਂ ਗੱਲ ਦੂਰ ਦੀ ਹੈ.
ਗੈਵੀ ਚਾਹਲ,ਦਕਸ਼ਅਜੀਤ ਸਿੰਘ,ਗੋਲਡੀ ਸੋਮਲ,ਅੰਗਦ ਹਸੀਜਾ,ਕਰਤਾਰ ਚੀਮਾ ਉਸ ਸਮੇ ਦੇ ਦੇਸੀ ਪੰਜਾਬ ਵੀਡਿਓਜ਼ ਚ ਕੰਮ ਕਰਨ ਵਾਲੇ ਪੋਪਲਰ male ਮਾਡਲਸ ਸੀ.ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਸੁਪਰ ਸਟਾਰ ਅਭਿਨੇਤਰੀ ਨੀਰੂ ਬਾਜਵਾ ਨੇ ਪੰਜਾਬੀ entertainment ਇੰਡਸਟਰੀ ਚ ਕਦਮ ਕਮਲਹੀਰ ਦੇ ਪੰਜਾਬੀ ਗਾਣੇ ਨਾਲ ਹੀ ਰੱਖਿਆ ਸੀ.ਇਸੇ ਦੌਰ ਚ ਆਡੀਓ ਕੇਸਟਾ ਦਾ ਯੁਗ ਖਤਮ ਹੋ ਰਿਹਾ ਸੀ,ਤੇ ਉਸਦੀ ਜਗਾਹ Mp3 ਨੇ ਲੈ ਲਈ.,ਸਿਰਫ ਪੰਜਾਬੀ ਹੀ ਨਹੀਂ ਸਗੋਂ ਪੂਰੀ ਇੰਡਿਯਨ ਮਿਊਜ਼ਿਕ ਇੰਡਸਟਰੀ ਪਾਇਰੇਸੀ ਦੀ ਮਾਰ ਝੱਲ ਰਹੀ ਸੀ.

2005

ਮਿਸ ਪੂਜਾ ਦੇ ਆਉਣ ਨਾਲ FEMALE ਮਾਡਲਸ ਲਈ ਕੰਮ ਇਕ ਤਰਾਹ ਨਾਲ ਘੱਟ ਗਿਆ,ESTABLISHED ਮਾਡਲਸ ਮੁੰਬਈ ਵੱਲ ਚਲੀਆਂ ਗਈਆਂ.ਕੁੜੀਆਂ ਮਿਊਜ਼ਿਕ ਵੀਡਿਓਜ਼ ਚ ਆਉਂਦੀਆਂ ਤਾਂ ਜਰੂਰ,ਪਰ ਕੋਈ ਪਹਿਚਾਣ ਨਹੀਂ ਸੀ ਬਣਾ ਪਾ ਰਹੀ,ਕਾਰਣ ਸੀ ਕਿ ਜੇ ਕੋਈ ਕੁੜੀ ਜਿਆਦਾ ਪੈਸੇ ਮੰਗਦੀ ਤਾਂ ਉਸਨੂੰ ਰਸਤਾ ਦਿਖਾ ਦਿੱਤਾ ਜਾਂਦਾ,ਕਿਉਂਕਿ ਓਹਨਾ ਦੀ ਜਗਾਹ ਲੈਣ ਨੂੰ ਹੋਰ ਕਈ ਕੁੜੀਆਂ ਸੀ,ਇਸ ਦੌਰਾਨ ਕੁਝ ਕਾਸਟਿੰਗ COUCH ਦੀਆਂ ਖ਼ਬਰਾਂ ਵੀ ਆਈਆਂ.ਹਾਲਾਂਕਿ ਕਈ MALE ਮਾਡਲਸ ਕਾਫੀ FAMOUS ਹੋਏ,ਉਸਦਾ ਮੁਖ ਕਾਰਣ ਕੇ ਕਈ MALE ਸਿੰਗਰ ਜਿਆਦਾ ਉਮਰ ਦੇ ਸੀ ਤੇ ਕਾਲਜ ਜਾਂਦੀ ਯੁਵਾ ਪੀੜ੍ਹੀ ਦੇ ਗੀਤਾਂ ਤੇ ਉਹ ਫਿੱਟ ਨਾ ਬੈਠਦੇ,ਜੋ ਜਵਾਨ ਸਿੰਗਰ ਸੀ ਓਹਨਾ ਤੋਂ ਐਕਟਿੰਗ ਨਹੀਂ ਸੀ ਹੁੰਦੀ,ਤੇ ਕਈ ਮਿਸ ਪੂਜਾ ਦੇ ਨਾਲ ਹੀ ਸੇਮ ਫਰੇਮ ਚ ਦਿਖਣਾ ਚਾਹੁੰਦੇ ਸੀ.
ਨਵੀ ਭੰਗੂ ਕਹਿੰਦੇ ਨੇ ਕਿ ਹੁਣ ਸਬ ਕੁਝ ਪਲੈਨ ਕੀਤਾ ਜਾਂਦਾ ਹੈ,ਪਹਿਲਾ ਸਾਨੂ ਕੁਝ ਘੰਟੇ ਪਹਿਲਾ ਪਤਾ ਲੱਗਦਾ ਸੀ ਕੇ ਫਲਾਣੀ ਜਗਾਹ ਸ਼ੂਟ ਤੇ ਜਾਣਾ ਹੈ,ਅਗਰ ਮੈਂ ਬਿਜ਼ੀ ਹੁੰਦਾ ਤਾਂ ਮੈਂ ਜਿੰਮੀ(ਸ਼ਰਮਾ) ਨੂੰ ਯਾਂ ਵਿਕਟਰ ਜਾਨ ਦੀ ਸਿਫਾਰਿਸ਼ ਕਰ ਦਿੰਦਾ ਤੇ ਅਗਰ ਉਹ ਬਿਜ਼ੀ ਹੁੰਦੇ ਤਾਂ ਮੈਂ ਓਹਨਾ ਦੀ ਜਗਾਹ ਵੀਡੀਓ ਕਰ ਲੈਂਦਾ.
ਕਈ ਵਾਰ ਕੰਮ ਐਨੀ ਜਲਦਬਾਜ਼ੀ ਚ ਹੁੰਦਾ ਕੇ ਮੈਂ ਅਗਰ ਅੱਜ ਵੀਡੀਓ ਸ਼ੂਟ ਕਰਦਾ ਤਾਂ ਤਿੰਨ ਚਾਰ ਦਿਨ ਬਾਅਦ ਉਹ ਵੀਡੀਓ TV ਤੇ ਆ ਰਿਹਾ ਹੁੰਦਾ.

2010

ਮਿਸ ਪੂਜਾ ਦੇ ਗੀਤਾਂ ਦਾ ਰੁਝਾਨ ਥੋੜਾ ਘਟਿਆ ਤਾਂ ਹਨੀ ਸਿੰਘ ਆ ਗਿਆ,ਹੁਣ ਕਈ ਸਿੰਗਰਸ ਦੇ ਵੀਡੀਓ ਚ ਹਨੀ ਸਿੰਘ ਇਕ ਆਈਟਮ ਵਾਂਗ ਰੈਪ ਆਰਟਿਸਟ ਦੇ ਤੌਰ ਤੇ ਪੇਸ਼ ਹੋਣ ਲੱਗਾ.ਪੰਜਾਬੀ ਮਿਉਜ਼ਿਕ ਵੀਡਿਓਜ਼ ਚ ਲੁਕ ਦੇ ਤੌਰ ਤੇ ਵੱਡਾ ਬਦਲਾਵ ਹੋਣਾ ਸ਼ੁਰੂ ਹੋ ਗਿਆ.ਕੁਝ ਸਾਲਾਂ ਬਾਅਦ ਪੂਰੀ ਮਿਉਜ਼ਿਕ ਐਲਬਮ ਦਾ concept ਹੀ ਖਤਮ ਹੋ ਗਿਆ ਤੇ singles ਦਾ ਦੌਰ ਆ ਗਿਆ.MP3 4 - 5 ਸਾਲ ਰਾਜ ਕਰਦੀ ਰਹੀ ਤੇ ਫੇਰ ਉਸਦੀ ਜਗਾਹ pen drive ਨੇ ਲਈ,ਜੋ ਤਕਰੀਬਨ ਅਜੇ ਵੀ ਚੱਲੀ ਜਾ ਰਹੀ ਹੈ,ਪਰ ਸੋਸ਼ਲ ਮੀਡਿਆ ਤੇ apps ਹੁਣ ਇਸ ਤੇ ਵੀ ਭਾਰੀ ਪੈ ਰਹੀ ਨੇ.YOUTUBE ਇਕ ਵੱਡਾ ਕਮਾਈ ਤੇ ਸ਼ੋਹਰਤ ਦਾ ਜਰੀਏ ਬਣਕੇ ਸਾਹਮਣੇ ਆਇਆ. Technology ਨੇ ਸੰਗੀਤ ਜਗਤ ਦਾ ਚੇਹਰਾ badal ਕੇ ਰੱਖ ਦਿੱਤਾ,ਸੁਰ ਸੰਗੀਤ ਪਿੱਛੇ ਰਹਿ ਗਿਆ ਤੇ ਹੁਣ ਜਿਆਦਾ ਵਕ਼ਤ ਇਕ ਤੜਕ ਭੜਕ ਵਾਲੀ ਮਿਉਜ਼ਿਕ ਵੀਡੀਓ ਬਣਾਉਣ ਤੇ ਲੱਗ ਗਿਆ.ਹਨੀ ਸਿੰਘ ਪਿੱਛੇ ਰਹਿ ਗਿਆ ਤਾਂ ਹੋਰ ਆ ਗਏ.

ਹਿਮਾਂਸ਼ੀ ਖੁਰਾਣਾ,ਸਾਰਾ ਗੁਰਪਾਲ ਤੇ ਹੋਰ ਕਈ ਨਵੀਆਂ ਮਾਡਲ ਕੁੜੀਆਂ ਇਹਨਾ ਮਿਉਜ਼ਿਕ ਵੀਡੀਓ ਚ ਆਪਣੀਆਂ ਸ਼ਰਤਾਂ ਤੇ ਕੰਮ ਕਰ ਰਹੀਆਂ ਨੇ,ਇਹਨਾ ਕੁੜੀਆਂ ਨੂੰ ਪ੍ਰੋਪਰ ਟੀਮ ਦਿੱਤੀ ਜਾਂਦੀ ਹੈ,ਸੋਸ਼ਲ ਮੀਡਿਆ ਤੇ ਇਹ ਸਿੰਗਰਸ ਦੇ ਬਰਾਬਰ ਪੋਪਲਰ ਨੇ,ਪਰ ਅੱਜ ਦੇ ਦੌਰ ਦੇ MALE ਮਾਡਲਸ ਉਹ ਪਹਿਚਾਣ ਨਹੀਂ ਬਣਾ ਪਾ ਰਹੇ,ਕਿਉਂਕਿ ਮੈਲ ਸਿੰਗਰਸ ਖੁਦ ਆਪਣੀ ਵੀਡਿਓਜ਼ ਚ perform ਕਰ ਰਹੇ ਨੇ.
Rimpy Prince,model turned video director Sukh Sanghera,Actor/Director Parmish Verma,Navjit Butter.Jashan Nanrah,Arvinder Khaira ਅੱਜ ਦੇ ਸਮੇ ਦੀ ਪੰਜਾਬੀ ਵੀਡੀਓ ਇੰਡਸਟਰੀ ਦੇ ਵੱਡੇ ਨਾਮ ਨੇ.
ਓਹਨਾ ਦੀਆਂ ਵੀਡਿਓਜ਼ ਦੀ ਇਕ ਹਿੰਦੀ ਫਿਲਮ ਦੇ ਗੀਤ ਦੇ ਫਿਲਮਾਂਕਣ ਨੂੰ ਵੀ ਮਾਤ ਪਾ ਦਿੰਦੀ ਹੈ.ਕਈ ਵਾਰ ਇਕ ਆਮ ਜੇਹਾ ਗੀਤ ਵੀ ਵਾਦੀਆਂ ਫਿਲਮਾਂਕਣ ਕਰਕੇ ਹਿੱਟ ਹੋ ਜਾਂਦਾ,ਪਰ ਕਈ ਵਾਰ ਇਕ ਚੰਗਾ ਗੀਤ ਚੰਗੇ ਫਿਲਮਾਂਕਣ ਨਾ ਹੋਣ ਕਰਕੇ ਉਹ ਮੁਕਾਮ ਹਾਸਿਲ ਨਹੀਂ ਕਰ ਪਾਉਂਦਾ,ਪਰ ਅਗਰ ਦੋਨੋ ਕਮਾਲ ਦੇ ਹੋਣ ਤਾਂ result ਧਮਾਕੇਦਾਰ ਹੁੰਦਾ ਹੈ,ਇਕ ਪੁਰਾਣੇ ਪੰਜਾਬੀ ਗਾਇਕ ਨੇ ਬਹੁਤ ਦੇਰ ਪਹਿਲਾ ਇਕ ਇੰਟਰਵਿਊ ਚ ਕਿਹਾ ਸੀ ਕੇ ਅੱਜਕੱਲ ਦੀ ਗਾਇਕੀ ਸੁਨਣ ਨਾਲੋਂ ਜਿਆਦਾ ਦੇਖਣ ਵਾਲੀ ਹੋ ਗਈ ਹੈ.

ਬੇਸ਼ੱਕ ਇਹ ਸੱਚ ਹੈ,ਪਰ ਪੰਜਾਬੀ ਮਿਉਜ਼ਿਕ ਇੰਡਸਟਰੀ ਅੱਜ ਕਈ ਲੋਕਾਂ ਨੂੰ ਰੋਜਗਾਰ ਦੇ ਰਹੀ ਹੈ.Models,Technicians,Junior Artists,Editor,Makeup Artists ਤੇ ਕਈ ਹੋਰ ਜੋ ਇਸ ਇੰਡਸਟਰੀ ਨਾਲ ਜੁੜੇ ਨੇ.ਇਕ ਬੰਦ ਸਟੂਡੀਓ ਦੇ ਕਮਰੇ ਤੋਂ ਲੈਕੇ ਖੇਤਾਂ ਚ,ਪਹਾੜਾਂ ਚ,ਮੁੰਬਈ ਦੀਆਂ ਸ਼ੂਟਿੰਗ ਲੋਕੇਸ਼ਨਾਂ ਤੋਂ ਵਿਦੇਸ਼ ਦੀ ਧਰਤੀ ਤਕ ਪੰਜਾਬੀ ਮਿਊਜ਼ਿਕ ਵੀਡਿਓਜ਼ ਇੰਡਸਟਰੀ ਪਹੁੰਚ ਗਈ ਹੈ,ਗਾਇਕ ਚੰਨ ਤੇ ਜਾਣ ਦੀ ਗੱਲ ਤਾਂ ਆਪਣੇ ਗਾਣਿਆਂ ਚ ਕਰਦੇ ਨੇ,ਫਿਲਹਾਲ ਬਸ ਉਥੇ ਨਹੀਂ ਇਹ ਪਹੁੰਚੀ.
 
Punjabi Music Video Industry's Journey

ਪੰਜਾਬੀ ਸੰਗੀਤ ਇੰਡਸਟਰੀ ਅਜੋਕੇ ਸਮੇ ਚ ੩੦੦ ਮਿਲੀਅਨ ਸਾਲਾਨਾ ਟਰਨਓਵਰ ਵਾਲੀ ਇੰਡਸਟਰੀ ਹੈ,ਪੰਜਾਬ ਚ 20000 ਦੇ ਲਗਭਗ ਗਾਇਕ ਨੇ,ਜਿੰਨਾ ਚ 200 ਦੇ ਕਰੀਬ ਜਿਆਦਾ ਨਾਮਵਰ ਨੇ,ਜਿੰਨਾ ਕਰਕੇ ਪੰਜਾਬੀ Music ਵੀਡੀਓ ਇੰਡਸਟਰੀ ਇਸ ਮੁਕਾਮ ਤਕ ਪਹੁੰਚੀ ਹੈ..
ਪਰ ਇਹ ਸਫਰ ਸ਼ੁਰੂ ਕਿਥੋਂ ਹੋਇਆ..
80s
80 ਦੇ ਦਹਾਕੇ ਚ ਜਲੰਧਰ ਦੂਰਦਰਸ਼ਨ ਦੇ ਆਉਣ ਨਾਲ ਸੰਗੀਤਕ ਪ੍ਰੋਗਰਾਮ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ,ਜ਼ਿਆਦਾ ਕਰਕੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਵੱਧ ਮਹੱਤਤਾ ਦਿੱਤੀ ਜਾਂਦੀ ਸੀ,ਐਸੇ ਹੀ ਇਕ ਸੰਗੀਤਕ ਪ੍ਰੋਗਰਾਮ ਤੋਂ ਗੁਰਦਾਸ ਮਾਨ ਨੂੰ ਪਹਿਚਾਣ ਮਿਲੀ,ਇਸੀ ਦੌਰ ਚ 1986 - 87 ਦੇ ਕਰੀਬ ਮਲਕੀਤ ਸਿੰਘ ਦੀ ਮਿਊਜ਼ਿਕ ਐਲਬਮ ਤੂਤਕ ਤੂਤਕ ਤੂਤੀਆਂ ਆਈ,ਤੇ ਉਸਦੇ ਟਾਈਟਲ ਗੀਤ  ਦੀ ਵੀਡੀਓ ਬਣੀ,ਚਮਕੀਲੀ ਜੈਕਟ ਚ ਗਾਣਾ ਗਾਉਂਦਾ ਮਲਕੀਤ ਸਿੰਘ ਸਬ ਦੀ ਨਜ਼ਰ ਚ ਚੜ ਗਿਆ,ਕਿਸੇ ਪੰਜਾਬੀ ਗੀਤ ਦੀ ਇਹ ਪਹਿਲੀ ਸਬ ਤੋਂ ਜਿਆਦਾ ਪੋਪੁਲਰ ਵੀਡੀਓ ਸੀ.,
ਆਡੀਓ ਕੈਸਟ ਦੀ ਵਿਕਰੀ ਬਿਨਾ ਖਾਸ ਇਸ਼ਤਿਹਾਰ ਦੇ ਹੋ ਜਾਂਦੀ ਸੀ,ਤੇ ਸੰਗੀਤਕ ਕੰਪਨੀਆਂ ਨੇ ਵੀਡੀਓ ਬਣਾਉਣ ਦੇ ਫਾਲਤੂ ਖਰਚੇ ਤੋਂ ਜਿਆਦਾਤਰ ਪ੍ਰਹੇਜ ਹੀ ਕੀਤਾ,ਇਹ ਕੰਮ ਜਲੰਧਰ ਦੂਰਦਰਸ਼ਨ ਹੀ ਕਰਦਾ ਰਿਹਾ.ਇਕ 12 by 12 ਦੇ ਸਟੂਡੀਓ ਚ ਸਿੰਗਰ ਆਪਣੇ ਗਾਣਿਆਂ ਤੇ ਬੁੱਲ ਹਿਲਾਉਂਦੇ ਤੇ ਇਕ ਭੰਗੜਾ ਟੀਮ ਸਾਈਡ ਤੇ ਆਂ ਪਿੱਛੇ ਭੰਗੜਾ ਪਾਉਂਦੀ.

90s
ਹਰਦੀਪ ਸਿੰਘ ਦਾ ਸ਼ਹਿਰ ਪਟਿਆਲੇ ਦੇ ਪਹਿਲਾ ਮਕ਼ਬੂਲ ਗੀਤ ਸੀ,ਜਿਸ ਨੂੰ ਆਉਟਡੋਰ,ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸ਼ੂਟ ਕੀਤਾ ਗਿਆ ਸੀ.ਗਿੱਧਾ ਪਾਓ ਕੁੜਿਯੋ ਵੀਡੀਓ ਕੇਸਟ ਦੀ ਕਾਮਯਾਬੀ ਤੋਂ ਬਾਅਦ MUSIC VIDEO ਦੇ ਰੁਝਾਨ ਨੇ ਜ਼ੋਰ ਫੜਿਆ.
ਚਮਕੀਲੇ ਦੀ ਮੌਤ ਤੋਂ ਬਾਅਦ ਦੋਗਾਣਾ ਗਾਇਕੀ ਘਟ ਗਈ,ਸਰਦੂਲ ਸਿਕੰਦਰ ਤੇ ਅਮਰ ਨੂਰੀ ਇਸ ਦੌਰ ਚ ਮਕ਼ਬੂਲ ਹੋਏ,ਪਰ ਜਿਆਦਾ ਕਰਕੇ ਸੋਲੋ ਸਿੰਗਰਸ ਦੀ ਤੂਤੀ ਬੋਲਦੀ ਸੀ,ਵੀਡਿਓਜ਼ ਚ ਸੋਲੋ ਸਿੰਗਰਸ ਖੁਦ ਹੀ ਲਾਈਮਲਾਇਟ ਚ ਰਹਿੰਦੇ ਤੇ ਸਾਥੀ ਕੁੜੀ ਦੀ ਓਹਨਾ ਨੂੰ ਲੋੜ ਮਹਿਸੂਸ ਨਹੀਂ ਹੋਈ.ਪਰ ਹੰਸ ਰਾਜ ਹੰਸ ਦੇ ਵਣਜਾਰਨ ਕੁੜੀਏ ਗੀਤ ਚ ਇਕ ਕੁੜੀ ਨੂੰ ਵੀ ਤਵੱਜੋ ਦਿੱਤੀ ਗਈ,ਇਸ ਤੋਂ ਬਾਅਦ ਹੋਰ ਗੀਤਾਂ ਲਈ ਵੀ FEMALE PERFORMERS  ਦੀ ਲੋੜ ਪੈਣੀ ਸ਼ੁਰੂ ਹੋ ਗਈ.ਕਈ FEMALE ARTIST ਤਾਂ ਕਾਲਜਾਂ ਦੀਆਂ ਗਿੱਧਾ ਗਰੁੱਪ ਦੀਆਂ ਕੁੜੀਆਂ ਹੀ ਹੁੰਦੀਆਂ,ਪੰਜਾਬੀ ਫਿਲਮ ਅਭਿਨੇਤਰੀਆਂ ਮਨਜੀਤ ਕੁਲਾਰ,ਰਵਿੰਦਰ ਮਾਨ ਸੰਗੀਤਕ ਵੀਡਿਓਜ਼ ਚ ਵੀ ਨਜਰ ਆਉਣ ਲੱਗੀਆਂ.
ਵਿਦੇਸ਼ ਟੂਰ ਲਈ ਵੀ FEMALE PERFORMERS ਦੀ ਜਰੂਰਤ ਮਹਿਸੂਸ ਕੀਤੀ ਗਈ,ਰਾਣੋ ਮਾਨ ਇਸ ਦੌਰ ਦੇ ਪਹਿਲੀ ਪ੍ਰੋਫ਼ੇਸ਼ਨਲ ਡਾੰਸਰ ਸੀ,ਜਿਸ ਨੂੰ ਕਈ ਮੁਖ ਧਾਰਾ ਸਿੰਗਰਸ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ.

MID 90S

1995 ਚ ਆਏ ਦਲੇਰ ਮਹਿੰਦੀ ਦੀ ਐਲਬਮ ਬੋਲੋ ਤਾਰਾ ਰਾਰਾ ਨੇ ਪੰਜਾਬੀ ਮਿਊਜ਼ਿਕ ਤੇ ਵੀਡੀਓ ਇੰਡਸਟਰੀ ਦੀ ਤਸਵੀਰ ਹੀ ਬਦਲ ਦਿੱਤੀ,ਹੁਣ T Series ਤੇ Tips ਵਰਗੀਆਂ ਵੱਡੀਆਂ ਸੰਗੀਤ ਕੰਪਨੀਆਂ ਦੀਆਂ ਨਜਰਾਂ ਪੰਜਾਬੀ ਸੰਗੀਤ ਜਗਤ ਤੇ ਸੀ.ਹੰਸ ਰਾਜ ਹੰਸ,ਹਰਭਜਨ ਮਾਨ,ਮਨਮੋਹਨ ਵਾਰਿਸ,ਸਰਬਜੀਤ ਚੀਮਾ  ਨੂੰ ਇਸ ਦੌਰ ਚ ਪੰਜਾਬ ਤੋਂ ਬਾਹਰ ਹੋਰ ਸ਼ੋਹਰਤ ਹਾਸਿਲ ਹੋਈ,ਪੰਜਾਬੀ ਸਿੰਗਰਸ ਦੀਆਂ ਵੀਡਿਓਜ਼ ਚ ਹਿੰਦੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਜਿਵੇਂ ਆਇਸ਼ਾ ਝੁਲਕਾ,ਦਿਵਿਆ ਦੱਤਾ,ਕਸ਼ਮੀਰ ਸ਼ਾਹ,ਦੀਪਤੀ ਭਟਨਾਗਰ,ਲੀਸਾ ਰੇ ਆਦਿ ਕੰਮ ਕਰ ਰਹੀਆਂ ਸੀ.
ਖਰਚਾ ਬਚਾਉਣ ਲਈ ਹੁਣ ਇਹ ਵੱਡੀਆਂ ਕੰਪਨੀਆਂ ਐਲਬਮ ਦੇ ਕੁਝ ਗੀਤਾਂ ਦਾ ਸ਼ੂਟ ਮੁੰਬਈ ਚ ਤੇ ਕੁਝ ਦਾ ਪੰਜਾਬ ਚ ਕਰਦੇ,ਸੁਰਜੀਤ ਬਿੰਦਰਖੀਆਂ ਦੀ ਐਲਬਮ ਮੁਖੜਾ ਦੇਖ ਕੇ ਦੇ ਲਗਭਗ ਸਬ ਗੀਤਾਂ ਦੇ mixup ਦੇ ਵੀਡੀਓ ਬਣੇ.
ਬੱਬੂ ਮਾਨ ਇਸ 90 ਦੇ ਅੰਤ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਇਆ,ਉਸਦਾ ਪਹਿਲੇ ਗੀਤ ਚੋ ਇਕ  ਵੀਡੀਓ ਦੇਖੋ ਪਿੰਡ ਪਹਿਰਾ ਲੱਗਦਾ,ਬਹੁਤ ਹੀ ਦੇਸੀ ਤਰੀਕੇ ਨਾਲ ਸ਼ੂਟ ਕੀਤੀ ਗਏ ਵੀਡੀਓ ਦੇ ਆਉਣ ਤੋਂ ਲੱਗਭਗ ਇਕ-ਦੋ ਸਾਲ ਬਾਅਦ ਬੱਬੂ ਤੜਕ ਭੜਕ ਵਾਲੇ ਵੱਡੇ ਬੱਜਟ ਦੇ ਵੀਡਿਓਜ਼ ਚ ਦਿਖਾਈ ਦਿੱਤਾ,ਇਹ ਉਦਾਹਰਣ ਪੰਜਾਬੀ ਸੰਗੀਤ ਦੇ ਮਕਬੂਲੀਅਤ ਨੂੰ ਦਰਸਾਉਣ ਲਈ ਦਿੱਤੀ ਗਈ ਹੈ ਤੇ ਇਸ ਨਾਲ ਪੰਜਾਬੀ ਵੀਡੀਓ ਇੰਡਸਟਰੀ ਦਾ ਘੇਰਾ ਹੋਰ ਵੱਡਾ ਹੋਇਆ.